BREAKING NEWS
latest

728x90

Call for advertisement

468x60

header-ad

11-7-2018 ਨੂੰ ਪੂਰੇ ਪੰਜਾਬ ਵਿਚ 108 ਐਂਬੂਲੈਂਸ ਸੇਵਾ 12 ਘੰਟੇ ਲਈ ਬੰਦ ਕਰ ਦਿੱਤੀ ਜਾਵੇਗੀ।

.       
 ਅੱਜ ਮਿਤੀ 8-7-2018 ਨੂੰ ਈਸੜੂ ਭਵਨ ਲੁਧਿਆਣੇ ਸਾਰੀ ਸਟੇਟ ਕਮੇਟੀ ਨੇ ਫੈਸਲਾ ਕੀਤਾ ਹੈ ਕਿ 11-7-2018 ਨੂੰ ਪੂਰੇ ਪੰਜਾਬ ਵਿਚ 108 ਐਂਬੂਲੈਂਸ ਸੇਵਾ 12 ਘੰਟੇ ਲਈ ਬੰਦ ਕਰ ਦਿੱਤੀ ਜਾਵੇਗੀ।
ਜਿਸ ਦਾ ਐਲਾਨ 26-6-2018 ਪ੍ਰਬੰਧਕੀ ਨਿਰਦੇਸ਼ਕ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਫੇਸ 6 ਮੋਹਾਲੀ ਦਫ਼ਤਰ ਕੀਤਾ ਗਿਆ ਸੀ।ਕਿ ਜੇਕਰ 10-7-2018 ਤੱਕ  ਮੁਲਾਜ਼ਮਾਂ ਦੀਆਂ ਬਣਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ 11-7-2018 ਨੂੰ ਪੁਰੇ ਪੰਜਾਬ ਦੀ 108 ਐਂਬੂਲੈਂਸ ਸੇਵਾ  12 ਘੰਟੇ ਲਈ ਬੰਦ ਰਹੇਗੀ। ਜੇਕਰ ਸਾਡੀ ਮੰਗਾਂ ਦਾ ਕੋਈ ਹੱਲ ਨਹੀਂ ਹੁੰਦਾ ਤਾਂ ਆਉਣ ਵਾਲੇ ਦਿਨਾਂ ਵਿਚ ਕਿਸੇ ਵੀ ਸਮੇਂ ਪੁਰੇ ਪੰਜਾਬ ਦੀ ਐਂਬੂਲੈਂਸ ਸੇਵਾ ਅਣਮਿੱਥੇ ਸਮੇਂ ਲਈ ਬੰਦ ਕੀਤੀ ਜਾਵੇਗੀ ਜਿਸ ਦੀ ਜੁਮੇਵਾਰ ਜਕਿਤਜਾ ਹੇਲਥ ਕੇਅਰ ਪ੍ਰਾਈਵੇਟ ਲਿਮਟਿਡ ਕੰਪਨੀ,ਐਮ ਡੀ ਵਰੁਣ ਰੁਣਜਮ ਤੇ ਪੰਜਾਬ ਸਰਕਾਰ ਦੀ ਹੋਵੇਗੀ।
.                       ਮੰਗਾ
1. ਡਿਊਟੀ 12 ਘੰਟੇ ਦੀ ਥਾਂ 8 ਘੰਟੇ ਕੀਤੀ ਜਾਵੇ।
2. ਪਿਛਲੇ 4 ਸਾਲ ਦਾ ਬਣਦਾ ਇਨਕਰੀਮੈਨਟ ਵਿਆਜ਼ ਸਮੇਤ ਲਾਗੂ ਕੀਤਾ ਜਾਵੇ ।
3. ਬਰਾਬਰ ਕੰਮ ਬਰਾਬਰ ਤਨਖਾਹ ਦਾ ਕਨੂੰਨ ਲਾਗੂ ਕੀਤਾ ਜਾਵੇ।
4. ਈ ਐਮ ਟੀ ਨੂੰ ਐਂਬੂਲੈਂਸ ਮਨੈਜਰ ਬਣਾ ਦਿੱਤਾ ਗਿਆ ਹੈ ਉਸ ਨੂੰ ਵਾਪਸ ਈ ਐਮ ਟੀ ਬਣਾਇਆ ਜਾਵੇ।
5. ਤਨਖਾਹ 1 ਤੋਂ 7 ਤਰੀਕ ਤੱਕ ਦਿਤੀ ਜਾਵੇ।
6. ਕੀਤੀ ਬਦਲੀਆਂ ਤੇ ਟਰਮੀਨੇਸ਼ਨਾ ਤੁਰੰਤ ਵਾਪਸ ਕੀਤੀਆਂ ਜਾਣ।
7.2014 ਦੇ ਗਲਤ ਤਰੀਕੇ ਨਾਲ ਕੱਡੇ ਹੋਏ 36 ਮੁਲਾਜ਼ਮਾਂ ਨੂੰ ਤੁਰੰਤ ਬਹਾਲ ਕੀਤਾ ਜਾਵੇ।
ਪੰਜਾਬ ਚੇਅਰਮੈਨ            ਪੰਜਾਬ ਪ੍ਰਧਾਨ
ਬਿਕਰਮਜੀਤ ਸਿੰਘ ਸੈਣੀ    ਗੁਰਪ੍ਰੀਤ ਸਿੰਘ ਗੁਰੀ
« PREV
NEXT »

No comments