BREAKING NEWS
latest

728x90

Call for advertisement

468x60

header-ad

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਪੁਰਬ ਦੇ ਸਬੰਧ ਵਿੱਚ ਚਾਰ ਦਿਨਾਂ ਸਮਾਗਮ ...





ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਫੀਲਡ ਗੰਜ ਲੁਧਿਆਣਾ ਵਿਖੇ ਚਾਰ ਦਿਨਾਂ ਧਾਰਮਿਕ ਸਮਾਗਮ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ  ਸ਼ਹੀਦੀ ਗੁਰਪੁਰਬ ਦੇ ਸਬੰਧ ਵਿੱਚ ਕਰਵਾਏ ਜਾ ਰਹੇ ਹਨ । ਇਹ ਸਮਾਗਮ 8-12-2018 ਦਿਨ ਸਨੀਵਾਰ ਤੋ ਅਰੰਭ ਹੋ ਕੇ 12-12-2018 ਦਿਨ ਬੁੱਧਵਾਰ ਤੱਕ ਚੱਲਣਗੇ । ਜਿਨਾਂ ਦੇ ਵਿੱਚ ਅਖੰਡ ਕੀਰਤਨ ਸਮਾਗਮ ਹੋਵੇਗਾ ਜਿਸ ਵਿੱਚ ਪ੍ਰਸਿਧ ਕੀਰਤਨੀਯ ਜੱਥਿਆਂ ਵੱਲੋ' ਸੰਗਤਾਂ ਨੂੰ ਕੀਰਤਨ ਸਰਵਣ ਕਰਵਾਉਣਗੇ । ਮਿਤੀ 9-12-2018 ਦਿਨ ਐਤਵਾਰ ਨੂੰ ਕਵੀ ਦਰਬਾਰ ਰਾਤ 8:30 ਵਜੇ ਤੋ ਲੈ ਕੇ 10:15 ਤੱਕ ਸਜੇਗਾ । ਮਸ਼ਹੂਰ ਕਵੀ ਆਪਣੀਆਂ ਰਚਨਾਵਾਂ ਨਾਲ ਸੰਗਤਾਂ ਨੂੰੰ ਸਿੱਖ ਇਤਿਹਾਸ ਨਾਲ ਜੋੜਨਗੇ । ਪੰਥ ਪ੍ਰਸਿਧ ਢਾਡੀ ਜੱਥੇ ਵਾਰਾਂ ਰਾਂਹੀ ਗੁਰੂ ਸਾਹਿਬਾਨ ਦੀ ਸ਼ਹੀਦੀ ਦੇ ਇਤਿਹਾਸ ਨਾਲ ਸੰਗਤਾਂ ਤੋ' ਜਾਣੂ ਕਰਵਾਉਣਗੇ । ਇਨਾਂ ਸਮਾਗਮਾਂ ਬਾਰੇ ਜਾਣਕਾਰੀ ਦਿੰਦੇ ਹੋਏ ਸ੍ਰੋਮਣੀ ਗੁਰ: ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਕਮੇਟੀ ਦੋਆਬਾ ਜੋਨ ਦੇ ਇੰਚਾਰਜ ਅਤੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੇ ਮੁੱਖ ਸੇਵਾਦਾਰ ਪ੍ਰਿਤਪਾਲ ਸਿੰਘ ਪਾਲੀ ਅਤੇ ਜਨਰਲ ਸਕੱਤਰ ਅਵਤਾਰ ਸਿੰਘ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਦੱਸਿਆ ਹੈ ਕਿ 11-12-2018 ਨੂੰ ਗੁਰ: ਸਾਹਿਬ ਤੋ' ਦੁਪਿਹਰ 1 ਵਜੇ ਵਿਸਾਲ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਅਰੰਭ ਹੋਵੇਗਾ । ਜੋ ਪੁਰਾਣੇ ਰੂਟ ਤੋ' ਹੁੰਦਾ ਹੋਇਆ ਸਾਮ ਨੂੰ ਗੁਰ: ਸਾਹਿਬ ਪਹੁੰਚ ਕੇ ਸਮਾਪਤ ਹੋਵੇਗਾ । ਹਰ ਸਾਲ ਦੀ ਤਰਾਂ ਇਸ ਸਾਲ ਵੀ ਹਰ ਵਰਗ ਦੇ ਲੋਕ ਇਸ ਨਗਰ ਕੀਰਤਨ ਵਿੱਚ ਵੱਧ ਚੜ੍ਹ ਕੇ ਸਾਮਲ ਹੋਣਗੇ । ਨਗਰ ਕੀਰਤਨ ਦੇ ਸਾਰੇ ਰੂਟਾਂ ਨੂੰ ਸਵਾਗਤੀ ਗੇਟਾਂ ਨਾਲ ਸਜਾਇਆ ਜਾਵੇਗਾ । ਧਾਰਮਿਕ, ਸਮਾਜਿਕ, ਰਾਜਨੀਤਿਕ, ਸਿੰਘ ਸਭਾਵਾਂ ਤੋ ਇਲਾਵਾ ਦੁਕਾਨਦਾਰ ਐਸੋਸੀਏਸਨ ਦੁਆਰਾ ਸੰਗਤਾਂ ਦਾ ਭਰਪੂਰ ਸਵਾਗਤ ਕੀਤਾ ਜਾਵੇਗਾ । ਉਨਾਂ ਦੱਸਿਆ ਹੈ ਕਿ 12-12-2018 ਨੂੰ ਗੁਰ: ਸਾਹਿਬ ਵਿਖੇ ਅੰਮ੍ਰਿਤ ਵੇਲੇ ਤੋ ਲੈ ਕੇ ਰਾਤ ਦੇਰ ਤੱਕ ਗੁਰਮਤਿ ਸਮਾਗਮ ਹੋਣਗੇ । ਜਿਸ ਵਿੱਚ ਪੰਥ ਪ੍ਰਸਿਧ ਰਾਗੀ ਜੱਥੇ ਅਤੇ ਵਿਧਵਾਨ ਗੁਰੂ ਸਾਹਿਬ ਜੀ ਦੀ ਸਹਾਦਤ ਨੂੰ ਸਮਰਪਿਤ ਗੁਰੂ ਜੱਸ ਕਰਵਾਉਣਗੇ । ਇਨਾਂ ਸਮਾਗਮਾਂ ਵਿੱਚ ਗੁਰੂ ਕੇ ਲੰਗਰ ਅਤੁੱਟ ਵਰਤਾਏ ਜਾਣਗੇ । ਇਸ ਮੋਕੇ ਤੇ ਸ੍ਰੀ ਗਿਆਨ ਸਥੱਲ ਮੰਦਿਰ ਦੇ ਸਰਪ੍ਰਸਤ ਜਗਦੀਸ ਬਜਾਜ, ਦੁਰਗਾ ਮਾਤਾ ਮੰਦਿਰ ਦੇ ਪ੍ਰਧਾਨ ਬਲਬੀਰ ਚੰਦ ਗੁਪਤਾ, ਸਨਾਤਨ ਧਰਮ ਮੰਦਿਰ ਸਭਾ ਦੇ ਮਦਨ ਲਾਲ ਚੋਪੜਾ, ਸਮਾਜਸੇਵੀ ਅਤੇ ਗਿਆਨ ਸਥੱਲ ਮੰਦਿਰ ਦੇ ਐਗਜੈਕਟਿਵ ਪ੍ਰਧਾਨ ਬਿੱਟੁ ਗੁੰਬਰ, ਮੁਸਲਿਮ ਭਾਈਚਾਰੇ ਦੇ ਪ੍ਰਤੀਨਿਧਤਾ ਕਰਦੇ ਨਾਇਬ ਸਾਹੀ ਇਮਾਮ ਪੰਜਾਬ ਮੋਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਅਤੇ ਸਾਹੀ ਇਮਾਮ ਪੰਜਾਬ ਦੇ ਸਕੱਤਰ ਮੁਹੰਮਦ ਮੁਸਤਕੀਮ ਅਹਿਰਾਰੀ, ਜਸਪਾਲ ਸਿੰਘ ਢੱਲ, ਜਗਨਨਾਥ ਰੱਥ ਯਾਤਰਾ ਤੋ' ਸਤੀਸ ਗੁਪਤਾ, ਸ੍ਰੋਮਣੀ ਕਮੇਟੀ ਮੈ'ਬਰ ਬੀਬੀ ਰਜਿੰਦਰ ਕੋਰ, ਕੁਲਦੀਪ ਸਿੰਘ ਦੂਆ, ਗੁਰਚਰਨ ਸਿੰਘ ਸੋਨੀ, ਕੌਸਲਰ ਅਮਰੀਕ ਸਿੰਘ ਭੋਲਾ, ਸਰਪੰਚ ਹਰਪ੍ਰੀਤ ਸਿੰਘ, ਸਰਬਜੀਤ ਸਿੰਘ ਅਵਤਾਰ ਹੋਟਲ, ਰਾਜੂ ਚਾਵਲਾ, ਅਮਰੀਕ ਸਿੰਘ ਬੋਬੀ, ਜਤਿੰਦਰ ਸਿੰਘ ਰੋਬਿਨ, ਗੁਰਪ੍ਰੀਤ ਸਿੰਘ ਵਿੰਕਲ, ਕਵਲਪ੍ਰੀਤ ਸਿੰਘ, ਰਣਦੀਪ ਸਿੰਘ ਡਿੰਪਲ, ਰਜਿੰਦਰਪਾਲ ਸਿੰਘ ਟਿੰਕੂ, ਮੇਜਰ ਸਿੰਘ, ਸਤਨਾਮ ਸਿੰਘ, ਅਮਰਜੀਤ ਸਿੰਘ ਹੈਪੀ, ਮਨਪ੍ਰੀਤ ਸਿੰਘ ਬੰਟੀ, ਅਰਵਿੰਦਰ ਸਿੰਘ ਟੋਨੀ, ਜਸਪਾਲ ਸਿੰਘ ਸਹਿਜਾਦਾ, ਗੁਰਦੀਪ ਸਿੰਘ, ਜਗਬੀਰ ਸਿੰਘ ਸੈਣੀ, ਪਰਪਾਲ ਸਿੰਘ ਬਿੱਟੀ, ਮਨਮਿੰਦਰਪਾਲ ਸਿੰਘ ਹੈਪੀ, ਦਵਿੰਦਰ ਸਿੰਘ ਹੈਪੀ, ਰਵਿੰਦਰ ਸਿੰਘ, ਕੁਲਦੀਪ ਸਿੰਘ, ਮਨਪ੍ਰੀਤ ਸਿੰਘ ਮਿੰਕੀ, ਹਰਜੀਤ ਸਿੰਘ ਖਾਲਸਾ, ਜਗਜੀਤ ਸਿੰਘ, ਇੰਦਰਜੀਤ ਸਿੰਘ ਡਿੰਪੀ, ਗੁਰਦਿਆਲ ਸਿੰਘ ਸਾਬਕਾ ਐਸ ਡੀ ਟੀ, ਕਰਨਲ ਜੇ ਐਮ ਸਿੰਘ, ਗੁਰਚਰਨ ਸਿੰਘ ਸੋਨੀ, ਅਵਤਾਰ ਸਿੰਘ ਕਾਲੀ, ਦਵਿੰਦਰ ਸਿੰਘ ਡੰਗ, ਜੱਥੇ: ਪ੍ਰਲਾਦ ਸਿੰਘ ਢੱਲ, ਕੰਵਰ ਇੰਦਰ ਸਿੰਘ, ਨਰੇਸ ਗੋਇਲ, ਚੰਦਰ ਭੋਲਾ, ਗੁਰਵਿੰਦਰ ਸਿੰਘ ਜੋਲੀ, ਗੁਰਵਿੰਦਰ ਸਿੰਘ ਐਮ ਪੀ, ਚਰਨਜੀਤ ਸਿੰਘ ਪੁਨੂੰ  ਅਵਤਾਰ ਸਿੰਘ ਕਾਲੀ ਆਦਿ ਸਾਮਲ ਸਨ ।
« PREV
NEXT »

No comments